ਬਠਿੰਡਾ ਵਿਚ ਦੋ ਵਾਰ ਅਜ਼ਾਦ ਚੋਣ ਲੜਨ ਵਾਲਾ ਗੁਰਬਖਸ਼ ਸਿੰਘ ਗਾਸ਼ਾ ਕਾਂਗਰਸ ਪਾਰਟੀ ’ਚ ਸ਼ਾਮਲ
ਆਮ ਆਦਮੀ ਪਾਰਟੀ ਦੇ ਆਗੂ ਨੇ ਕਾਂਗਰਸ ਦਾ ਪੱਲਾ ਫੜ੍ਹਿਆ ਜੈਜੀਤ ਜੌਹਲ ਨੇ ਪਾਰਟੀ ਵਿਚ ਕੀਤਾ ਸ਼ਾਮਲ
ਗੁਰਬਖਸ਼ ਸਿੰਘ ਗਾਸ਼ਾ ਦੋ ਵਾਰ ਵਾਰਡ ਨੰਬਰ 47 ਤੋਂ ਅਜ਼ਾਦ ਚੋਣ ਲੜ ਕੇ ਦੂਜੇ ਨੰਬਰ ’ਤੇ ਰਹਿ ਚੁੱਕੇ ਹਨ। ਇਹ ਵਾਰਡ ਬਲਾਕ ਕਾਂਗਰਸ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਦਾ ਹੈ। ਦੋਵਾਂ ਆਗੂਆਂ ਨੂੰ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ। ਜੌਹਲ ਨੇ ਕਿਹਾ ਕਿ ਵਾਰਡ ਨੰਬਰ 47 ਦੇ ਆਗੂ ਗਾਸ਼ਾ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਹੋਰਨਾਂ ਪਾਰਟੀਆਂ ਦਾ ਸਫਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।